Poetry

POETRY 1

ਦਿਲ ਚੋ ਭੁਲਾਇਆ ਨਹੀਂ ਭੁੱਲਣੀ ਮੈਨੂੰ ਯਾਦ ਸਜਨਾ ਤੇਰੀ ਇਹਸਾਨ ਜੋ ਇਹਨੇ ਕੀਤੇ ਨੇ
ਨਾ ਗਿਣਤੀ ਏਨਾ ਦੀ ਹੋਣੀ ਦਿਲ ਚੋ ਭੁਲਾਇਆ ਨਹੀਂ ਭੁੱਲਣੀ……
ਮੈਨੂੰ ਕਈ ਵਾਰੀ ਤੁਸੀ ਰੋਂਦੇ ਨੂੰ ,ਗੱਲ ਲਾ ਕੇ ਚੁੱਪ ਕਰਾਇਆ ਏ
ਹਰ ਦੁੱਖ ਸੁੱਖ ਵਿਚ ਸ਼ਾਮਿਲ ਹੋ ਕੇ, ਕਿਆ ਖ਼ੂਬ ਰਿਸ਼ਤਾ ਨਿਬਾਯਾ ਏ
ਅੱਜ ਅੱਖ ਤਰਸਦੀ ਏ ਦਰਸ਼ਨ ਨੂੰ, ਉਹ ਮੁਸਕਾਨ ਨਾ ਲੱਬਦੀ ਤੇਰੀ
ਦਿਲ ਚੋ ਭੁਲਾਇਆ ਨਹੀਂ ਭੁੱਲਣੀ……………
ਕੋਈ ਥੋੜ ਨਾ ਰੱਬ ਨੇ ਰਹਿਣ ਦਿੱਤੀ, ਮੈਨੂੰ ਤੁਹਾਡੇ ਨਾਲ ਮਿਲਾਇਆ ਏ
ਮੈਨੂੰ ਸਾਰੀ ਖੁਸ਼ੀਆਂ ਮਿਲ ਗਈਆ, ਮੈਂ ਜਦ ਦਾ ਤੈਨੂੰ ਪਾਇਆ ਏ
ਮੇਰੇ ਦਿਲ ਦੇ ਅੰਦਰ ਵਸਦੀ ਏ, ਅੱਜ ਵੀ ਭੋਲੀ ਸੂਰਤ ਤੇਰੀ
ਦਿਲ ਚੋ ਭੁਲਾਇਆ ਨਹੀਂ ਭੁੱਲਣੀ………….
ਸਦਾ ਮੰਗਦਾ ਹਾਂ ਮੈਂ ਰੱਬ ਕੋਲੋਂ, ਤੂੰ ਸਦਾ ਹੀ ਸੱਜਣਾ ਹੱਸਦਾ ਰਹੇ
ਤੈਨੂੰ ਹੱਸਦੇ ਦੇਖ ਕੇ ਮੈਂ ਹੱਸਾ, ਹਰ ਰੋਜ ਏਦਾਂ ਹੀ ਚੱਲਦਾ ਰਹੇ
ਪਾਵੇ ਰਾਜ ਨੇ ਸੱਬ ਕੁੱਜ ਪਾ ਲਿਆਂ ਏ, ਹੋਣੀ ਕੱਮੀ ਨਾ ਪੂਰੀ ਤੇਰੀ
ਦਿਲ ਚੋ ਭੁਲਾਇਆ ਨਹੀਂ ਭੁੱਲਣੀ……………

POETRY 2

ਜੇ ਇਸ਼ਕ਼ ਨਿਬਾਨਾ ਆਉਂਦਾ ਏ,ਤਾ ਇਸ਼ਕ਼ ਦੀ ਸ਼ੁਰੂਆਤ ਕਰੀ
ਐਵੇਂ ਨਾ ਕਿਸੇ ਦੀ ਜ਼ਿੰਦਗੀ ਵਿੱਚ ਹੰਜੂਆ ਦੀ ਬਰਸਾਤ ਕਰੀ
ਇਹ ਇਸ਼ਕ਼ ਬੜਾ ਕੁੱਜ ਕਰਦਾ ਏ,ਹੱਸਦੇ ਨੂੰ ਬੁੱਤ ਏ ਬਣਾ ਦਿੰਦਾ
ਰਾਹ ਇਸ਼ਕ਼ ਦੇ ਜਿਹੜਾ ਤੁਰ ਪੈਂਦਾ,ਓਹਨੂੰ ਚੱਕਰਾਂ ਦੇ ਵਿੱਚ ਪਾ ਦਿੰਦਾ
ਇਹ ਇਸ਼ਕ਼ ਚ ਉੱਜੜੇ ਬੋਹਤੇ ਨੇ,ਕਈ ਇਸ਼ਕ਼ ਚ ਲੱਖਾਂ ਤੋਂ ਹੋਏ ਕੱਖਾਂ
ਕਰਨਾ ਇਸ਼ਕ਼ ਨੀ ਸਬਦੇ ਗੱਲ ਵਸਦੀ,ਜਰਨੇ ਪੈਂਦੇ ਨੇ ਇਸ਼ਕ਼ ਚ ਦੁੱਖ ਲੱਖਾਂ
ਜੇ ਇਸ਼ਕ਼ ਦੀ ਖੇਡ ਅਨੋੱਖੀ ਏ,ਐਵੇਂ ਨਾ ਜਿੰਦ ਬਰਬਾਦ ਕਰੀ
ਜੇ ਇਸ਼ਕ਼ ਨਿਬਾਨਾ ਆਉਂਦਾ ਏ
ਤਾ ਇਸ਼ਕ਼ ਦੀ ਸ਼ੁਰੂਆਤ ਕਰੀ………………….
ਜਰਾ ਦੇਖ ਓਹਨਾ ਦੇ ਚਿਹਰਿਆਂ ਨੂੰ,ਜੋ ਇਸ਼ਕ਼ ਦੀ ਚੱਕੀ ਪਿਸਦੇ ਨੇ
ਨਾ ਜਿਓੰਦੇ ਨੇ ਨਾ ਮਾਰਦੇ ਨੇ,ਹਰ ਪਲ ਤੜਫਦੇ ਰਹਿੰਦੇ ਨੇ
ਇਹ ਇਸ਼ਕ਼ ਤਾ ਬਦਲ ਸੁਭਾਹ ਦਵੇ,ਆਉਂਦੀ ਖਿੰਜ ਏ ਜੇ ਕੋਈ ਸਲਾਹ ਦਵੇ
ਗੱਲ ਗੱਲ ਤੇ ਗੁੱਸਾ ਆ ਜਾਂਦਾ,ਜੋ ਹੱਸਦਾ ਓਹਨੂੰ ਵੀ ਰਵਾ ਜਾਂਦਾ
ਇਹ ਰੋਗ ਬੁਰਾ ਏ ਇਸ਼ਕੇ ਦਾ,ਦੋ ਅੱਖੀਆਂ ਨੂੰ ਨਾ ਚਾਰ ਕਰੀ
ਜੇ ਇਸ਼ਕ਼ ਨਿਬਾਨਾ ਆਉਂਦਾ ਏ,ਤਾ ਇਸ਼ਕ਼ ਦੀ ਸ਼ੁਰੂਆਤ ਕਰੀ……
ਜੇ ਸੱਚਮੁੱਚ ਇਸ਼ਕ਼ ਏ ਹੋ ਜਾਵੇ,ਨਾ ਚਾਉਂਦੇ ਹੋਏ ਦਿੱਲ ਖੋਹ ਜਾਵੇ
ਇੰਜਹਾਰ ਪਾਵੇ ਓਹਨੂੰ ਨਾ ਕਰੀ,ਪਰ ਜਿੰਦ ਜਾਨ ਏ ਉਦੇ ਨਾਮ ਕਰੀ
ਉਹਨੂੰ ਖੁਸ਼ ਦੇਖ ਕੇ ਹੱਸ ਲਵੀਂ,ਓਹਦੇ ਨੁਕਸ ਨੂੰ ਵੀ Accept ਕਰੀ
ਹਰ ਦੁੱਖ ਸੁੱਖ ਵਿੱਚ ਰਹੀ ਨਾਲ ਓਹਦੇ,ਪਾਵੇ ਹੋਰ ਕਿਸੇ ਦੀ ਵੀ ਉਹ ਹੋਜੇ
ਪਰ ਦਿੱਲ ਚੋ ਨਾ ਓਹਨੂੰ ਦੂਰ ਕਰੀਂ,
ਜੇ ਇਸ਼ਕ਼ ਨਿਬਾਨਾ ਆਉਂਦਾ ਏ,ਤਾ ਇਸ਼ਕ਼ ਦੀ ਸ਼ੁਰੂਆਤ ਕਰੀ……….
ਕਿਉਂ  ਗੱਲਾਂ ਇਸ਼ਕ਼ ਦੀ ਕਰਦਾ “ਰਾਜ”,ਹਰ ਕੋਈ ਨੀ ਜਾਣਦਾ ਏ ਇਸ਼ਕ਼ ਦੇ ਰਾਜ
ਕਿਉਂ ਰੱਬ ਨੇ ਇਸ਼ਕ਼ ਬਣਾਇਆ ਇਹ,ਅੱਲੜ ਉਮਰ ਚ ਰੋਗ ਲਵਾਇਆ ਇਹ
ਕਈ ਪਿਆਰ ਦੀ ਕਦੱਰ ਹੀ ਨਹੀਂ ਕਰਦੇ,ਤੇ ਕਈ ਸੱਚੇ ਪਿਆਰ ਲਈ ਤਰਸੱਦੇ ਨੇ
ਜੋ ਪਿਛਲੀਆਂ ਭੁੱਲਾ ਕੀਤੀਆਂ ਨੇ,ਮੁੜ ਓਹੀ ਨਾ ਸ਼ੁਰੂਆਦ ਕਰੀ
ਜੇ ਇਸ਼ਕ਼ ਨਿਬਾਨਾ ਆਉਂਦਾ ਏ,ਤਾ ਇਸ਼ਕ਼ ਦੀ ਸ਼ੁਰੂਆਤ ਕਰੀ………………..

POETRY 3

ਸੋਹਣੇ ਸੋਹਣੇ ਸੂਟ ਬੂਟ ਪਾਏ ਮੁੰਡੇ ਕੁੜੀਆਂ, ਮੈਡਮਾ ਵੀ ਸਾਰੀਆਂ ਨੇ ਲਿਸ਼ਕੀਆ ਬੜੀਆਂ
ਕੁੱਜ ਪਾਉਂਦੇ ਨੇ ਸਟੂਡੈਂਟ ਭੰਗੜੇ, ਤੇ ਕੁੱਜ ਮਾਰਦੇ ਨੇ ਚਿੰਕਾ ਅਤੇ ਤਾੜੀਆਂ
ਹੁੰਦਾ ਟਾਈਮ ਇਹੋ ਯਾਰੋ ਮੌਜਾਂ ਲੈਣ ਦਾ, ਫੇਰ ਪੈ ਜਾਂਦੀਆਂ ਨੇ ਜਿੰਮੇਵਾਰੀਆਂ………….
ਮੈਨਜਮੈਂਟ ਦੀ ਇਹ ਪਾਰਟੀ ਚ, ਬੱਚਿਆਂ ਨੇ ਲਈਆਂ ਖੂਬ ਰੌਣਕਾਂ
ਇਕ ਹਾਫ਼ਤੇ ਦੇ ਬਾਅਦ, Engineering ਵਾਲਿਆਂ ਵੀ ਲਾਉਂਣੀਆਂ ਨੇ ਰੌਣਕਾਂ
ਸਾਰੇ ਰਲ ਮਿਲ ਫਨ ਸ਼ਨ ਕਰ ਰਹੇ, ਨਾਲੇ ਖਿੱਚ ਰਹੇ ਨੇ ਸੇਲਫੀਆ ਪਿਆਰੀਆ
ਹੁੰਦਾ ਟਾਈਮ ਇਹੋ ਯਾਰੋ ਮੌਜਾਂ ਲੈਣ ਦਾ, ਫੇਰ ਪੈ ਜਾਂਦੀਆਂ ਨੇ ਜਿੰਮੇਵਾਰੀਆਂ………….
ਕੁੱਜ ਨੇ ਖਿਡਾਰੀ ਅਤੇ ਕੁੱਜ ਨੇ ਲਿਖਾਰੀ, ਸਾਡਾ ਕਾਲਜ ਟੈਲੇੰਟ ਨਾਲ ਭਰਿਆ
ਲੁੱਟਦੇ ਨਜ਼ਾਰੇ ਮੌਜਾਂ ਮਾਣਦੇ ਨੇ ਉਹ, ਜਿਹੜਾ ਜਿਹੜਾ ਵੀ ਏ ਗੋਲਡਨ ਪੜਇਆ
ਸਵੀਟ ਮੈਮਰੀ ਬਣ ਜਾਂਦੇ ਪੱਲ ਇਹ, ਚੇਤੇ ਆਉਣਗੀਆਂ ਯਾਦਾਂ ਏ ਸਾਰੀਆਂ
ਹੁੰਦਾ ਟਾਈਮ ਇਹੋ ਯਾਰੋ ਮੌਜਾਂ ਲੈਣ ਦਾ, ਫੇਰ ਪੈ ਜਾਂਦੀਆਂ ਨੇ ਜਿੰਮੇਵਾਰੀਆਂ………….
ਪ੍ਰਿੰਸੀਪਲ ਸਾਡੇ ਇਸ ਕਾਲਜ ਦੇ ਵਿੱਚ ਕਿੰਨੇ ਈਵੇਂਟ ਕਰਾਂਦੇ ਨੇ,
ਕਿੰਜ ਕਰਨਾ ਏ ਕੰਮ ਨਿੱਕੀ ਨਿੱਕੀ ਗੱਲ ਸਾਨੂ ਟੀਚਰ ਸਮਜਾਂਦੇ ਨੇ,
ਰਾਜ ਗਾਵੇ ਹਰ ਇਵੇੰਟ ਚ ਗੀਤ ਵੀ,ਨਾਲੇ ਖਿੱਚਦਾ ਏ ਫੋਟੋਂਆ ਪਿਆਰਈਆ
ਹੁੰਦਾ ਟਾਈਮ ਇਹੋ ਯਾਰੋ ਮੌਜਾਂ ਲੈਣ ਦਾ, ਫੇਰ ਪੈ ਜਾਂਦੀਆਂ ਨੇ ਜਿੰਮੇਵਾਰੀਆਂ………….

POETRY 4

ਸਪਨੇ ਵਿਚ ਵੀ ਸੋਚਿਆ ਨਈ ਸੀ, ਐਸਾ ਸਮਾਂ ਵੀ ਆਵੇਗਾ
ਦੋ ਚਾਰ ਨਹੀਂ 21 ਦਿਨ ਲਈ, ਪੂਰਾ ਇੰਡੀਆਂ ਬੰਦ ਹੋ ਜਵੇਂਗਾ ।
Town ਚ ਹੋਏ Lockdown ਨਾਲ, ਮੁਸ਼ਕਿਲਾਂ ਤਾਂ ਕੁੱਝ ਆਈਆਂ ਨੇ
ਪਰ ਇਹ ਵੀ ਤਾਂ ਸੱਚ ਹੈ ਲੋਕੋਂ, Lockdown ਚ ਹੀ ਸਾਡੀਆਂ ਭਲਾਈਆ ਨੇ ।
ਚੀਨ ਇਟਲੀ ਅਤੇ ਯੂ ਐਸ ਏ ਵਿੱਚ, ਕਰੋਨਾ ਨੇ ਕਹਿਰ ਮਚਾਇਆ ਏ
ਹਜ਼ਾਰਾਂ ਦੀ ਗਿਣਤੀ ਚ ਲੋਕਾਂ, ਜਾਨਾਂ ਨੂੰ ਗਵਾਇਆ ਏ ।
ਮਾਸਕ ਪਹਨਣਾ ਬਹੁੱਤ ਜਰੂਰੀ, ਸੰਮਜਣਾ ਨਹੀਂ ਇਸਨੂੰ ਮਜਬੂਰੀ
ਜਰੂਰੀ ਵਸਤੂਆਂ ਲੈਣ ਜਦ ਜਾਣਾ, ਬਰ ਕਰਾਰ ਰੱਖਣੀ ਏ ਦੂਰੀ ।
Workfromhome ਹੈ ਕਰਨਾ, ਰਲ ਮਿਲ Corona ਨਾਲ ਏ ਲੜਨਾ
ਜਿਸ ਪਰਿਵਾਰ ਕੋ ਹੋਵੇ ਨਾ ਰਾਸ਼ਨ, ਉਹਨਾਂ ਦੀ ਕੁੱਝ Help ਵੀ ਕਰਨਾ ।
ਗੋਲਡਨ ਗਰੁੱਪ ਦੇ ਚੇਅਰਮੈਨ ਸਰ, ਕਈ ਲੋਕਾਂ ਨੂੰ ਰਾਸ਼ਨ ਵੰਡਿਆਂ
ਮਾਨਵਤਾ ਦੇ ਭੱਲੇ ਦੀ ਖ਼ਾਤਰ, ਖ਼ੂਬਸੂਰਤ ਕਦੱਮ ਸੀ ਚੁਕਿਆ ।
ਬਿਨਾਂ ਵਜਹਿ ਦੇ ਘਰਾਂ ਤੋਂ ਬਾਹਰ, ਲੋਕੋਂ ਅਸੀਂ ਜਾਣਾ ਹੀ ਕਿਉਂ ਏ
ਬਾਹਰੋਂ ਇਸ ਕਰੋਨਾ ਰੋਗ ਨੂੰ, ਆਪਣੇ ਘਰ ਚ ਲਿਉਣਾ ਕਿਉਂ ਏ ।
ਲੋਕੋਂ ਹਜੇ ਵੀ ਸੰਭਲ ਜਈਏ, ਦੇਸ਼ ਨੂੰ ਖ਼ਤਰੇ ਵਿੱਚ ਨਾ ਪਾਈਏ
ਜੋ ਪ੍ਰਸ਼ਾਸਨ ਦਵੇ ਹਦਾਇਤਾਂ, ਉਸਨੂੰ ਇਨ ਭਿਨ ਹੀ ਅਪਨੀਏ
ਕਰੋਂਨਾ ਵਾਇਰਸ ਦੀ ਆਫ਼ਤ ਨੂੰ, ਰਲ ਮਿਲ ਕੇ ਆਓ ਜੜੋਂ ਮੁਕਈਏ
ਜਿੰਨੀ ਦੇਰ ਇਹ Lockdown ਏ, ਘਰਾਂ ਤੋਂ ਬਾਹਰ ਅਸੀਂ ਨਾ ਜਈਏ |

POETRY 5

ਸ਼ਹਿਰ ਗੁਰਦਾਸਪੁਰ ਕਾਲਜ ਬਥੇਰੇ,ਪਰ ਸਾਡੇ ਕਾਲਜ ਦੀ ਸ਼ਾਨ ਵੱਖਰੀ
ਮਾਣਦੇ ਨੇ ਮੌਜਾਂ ਇਥੇ ਪੜ੍ਹਦੇ ਨੇ ਜਿਹਡ਼ੇ, ਉਹਨਾਂ ਨੂੰ ਨਾ ਕਾਲਜ ਦੀ ਲਾਈਫ ਭੁੱਲਣੀ…
ਸ਼ਹਿਰ ਗੁਰਦਾਸਪੁਰ ਕਾਲਜ ਬਥੇਰੇ……………………
ਪਾਸ ਜਿਨ੍ਹਾਂ ਨੇ +2 ਹੈ ਕੀਤੀ ਉਹਨਾਂ ਨੂੰ ਮੁਬਾਰਕਬਾਦ,
ਡਿਗਰੀ ਦੇ ਲਈ ਏਡਮਿਸ਼ਨ ਜੇ ਲੈਣੀ,ਸਾਡੇ ਕਾਲਜ ਆ ਜਾਓ ਯਾਰ
ਬੜੀਆਂ ਸਹੂਲਤਾਂ ਨੇ ਕਾਲਜ ਚ ਏਥੇ, ਫ਼ੀਸ ਏ ਯਾਰੋ ਬੜੀ ਘੱਟ ਲੱਗਣੀ
ਸ਼ਹਿਰ ਗੁਰਦਾਸਪੁਰ ਕਾਲਜ ਬਥੇਰੇ……………………
ਅੰਦਰੋਂ ਤੇ ਬਾਹਰੋਂ ਬੜਾ ਸੋਹਣਾਂ ਇਹ ਕਾਲਜ, ਤੇ ਟਿੱਚਰਾਂ ਦਾ nice ਹੈ nature
ਬੱਚਿਆਂ ਦੇ ਨਾਲ ਪੂਰਾ cooperate ਕਰਦੇ ਨੇ, ਦਿੰਦੇ ਨੇ ਬਣਾ ਸੋਹਣਾਂ future
ਛੇਤੀ ਛੇਤੀ ਲੈ ਲਓ ਅਡਮਿਸ਼ਨਾ, ਬਾਅਦ ਵਿੱਚ ਸੀਟ ਨਹੀਓ ਖ਼ਾਲੀ ਲਬਣੀ
ਸ਼ਹਿਰ ਗੁਰਦਾਸਪੁਰ ਕਾਲਜ ਬਥੇਰੇ………………….
ਮੈਨਜਮੈਂਟ ਵੀ ਹੈ ਵੱਧੀਆ ਇਥੋਂ ਦੀ, ਰੱਖਦੀ ਏ ਬੱਚਿਆਂ ਦਾ ਖ਼ਿਆਲ,
ਹਰ ਸਾਲ ਵੰਡਦੀ ਸਕਾਲਰਸ਼ਿਪ,ਰੱਖੇ ਬੱਚਇਆ ਨੂ ਵਾਂਗ ਪਰਿਵਾਰ,
ਕਾਲਜ ਦੀ ਬੱਸ ਹਰ ਰੂਟ ਤੋਹ ਹੈ ਆਉਂਦੀ, ਕਾਲਜ ਨੂੰ ਆਉਣ ਲਈ ਨਾ ਤੰਗੀ ਲੱਗਣੀ
ਸ਼ਹਿਰ ਗੁਰਦਾਸਪੁਰ ਕਾਲਜ ਬਥੇਰੇ……………………